ਐਫ਼.ਐਸ.ਐਸ.ਏ.ਆਈ. ਵੱਲੋਂ ਨੇਸਲੇ, ਐਬਟ , ਨਿਊਟ੍ਰੀਸ਼ੀਆ , ਮੀਡ ਜੌਹਨਸਨ ਨਿਊਟ੍ਰੀਸ਼ਨ ਅਤੇ ਜ਼ਾਈਡਸ ਨੂੰ ਨੋਟਿਸ ਜਾਰੀ
ਨਵੀਂ ਦਿੱਲੀ/ਏ.ਟੀ.ਨਿਊਜ਼ : ਭਾਰਤ ਵਿੱਚ ਤਿਉਹਾਰਾਂ ਦੇ ਚੱਲ ਰਹੇ ਸੀਜਨ ਦੌਰਾਨ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫ਼.ਐਸ.ਐਸ.ਏ. ਆਈ.) ਵੀ ਕਾਫੀ ਸਰਗਰਮ ਹੋ ਗਈ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫ਼.ਐਸ.ਐਸ.ਏ. ਆਈ.) ਵੱਲੋਂ ਨੇਸਲੇ ਇੰਡੀਆ, ਐਬਟ ਹੈਲਥਕੇਅਰ, ਨਿਊਟ੍ਰੀਸ਼ੀਆ ਇੰਟਰਨੈਸ਼ਨਲ, ਮੀਡ ਜੌਹਨਸਨ ਨਿਊਟ੍ਰੀਸ਼ਨ ਇੰਡੀਆ ਅਤੇ ਜ਼ਾਈਡਸ ਵੈਲਨੈੱਸ ਨੂੰ ਸ਼ਿਸ਼ੂ ਫਾਰਮੂਲਾ ਉਤਪਾਦਾਂ ਅਤੇ ਪੋਸ਼ਣ ਸੰਬੰਧੀ ਪੀਣ ਵਾਲੇ ਪਦਾਰਥ ਕੰਪਲੈਨ ਦੇ ਇਸ਼ਤਿਹਾਰਾਂ ਵਿੱਚ ਕੀਤੇ ਗਏ ਦਾਅਵਿਆਂ ਸਬੰਧੀ ਨੋਟਿਸ ਜਾਰੀ ਕੀਤੇ ਹਨ।
ਐਫ਼.ਐਸ.ਐਸ.ਏ. ਆਈ. ਦਾ ਕਹਿਣਾ ਹੈ ਕਿ ਉਪਰੋਕਤ ਕੰਪਨੀਆਂ ਵੱਲੋਂ ਬੱਚਿਆਂ ਦੇ ਖਾਣ ਪੀਣ ਲਈ ਜੋ ਸਮਾਨ ਬਣਾਇਆ ਜਾਂਦਾ ਹੈ, ਉਸ ਸਮਾਨ ਦੀ ਪੈਕਿੰਗ ’ਤੇ ਅਤੇ ਹੋਰਨਾਂ ਸਾਧਨਾਂ ਰਾਹੀਂ ਬੱਚਿਆਂ ਲਈ ਬਣਾਏ ਹੋਏ ਸਮਾਨ ਬਾਰੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਇਹਨਾਂ ਕੰਪਨੀਆਂ ਵੱਲੋਂ ਬੱਚਿਆਂ ਲਈ ਬਣਾਏ ਸਮਾਨ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਸਮਾਨ ਬੱਚਿਆਂ ਦੀ ਸਿਹਤ ਲਈ ਬਹੁਤ ਲਾਹੇਵੰਦ ਹੈ ਅਤੇ ਇਸ ਸਮਾਨ ਵਿੱਚ ਕਈ ਕਿਸਮ ਦੇ ਵਿਟਾਮਿਨ ਅਤੇ ਅਜਿਹੇ ਹੋਰ ਤੱਤ ਵੀ ਹੁੰਦੇ ਹਨ, ਜੋ ਕਿ ਬੱਚਿਆਂ ਦੇ ਵਿਕਾਸ ਵਿੱਚ ਸਹਾਇਕ ਹੁੰਦੇ ਹਨ।
ਐਫ਼.ਐਸ.ਐਸ.ਏ. ਆਈ. ਦਾ ਕਹਿਣਾ ਹੈ ਕਿ ਉਪਰੋਕਤ ਕੰਪਨੀਆਂ ਤੋਂ ਨੋਟਿਸ ਭੇਜ ਕੇ ਇਹਨਾਂ ਵੱਲੋਂ ਬਣਾਏ ਜਾ ਰਹੇ ਖਾਣ ਪੀਣ ਦੇ ਸਮਾਨ ਕਾਰਨ ਬੱਚਿਆਂ ਦੀ ਪਾਚਨ, ਬਿਮਾਰੀ ਰੋਕਣ ਸ਼ਕਤੀ, ਦਿਮਾਗ ਦੇ ਵਿਕਾਸ ਅਤੇ ਬੱਚਿਆਂ ਦੇ ਵਿਕਾਸ ਨਾਲ ਸਬੰਧਿਤ ਦਾਅਵਿਆਂ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਮਾਂ ਦੇ ਦੁੱਧ ਦੇ ਬਦਲਾਂ ਦੇ ਕਥਿਤ ਪ੍ਰਚਾਰ ’ਤੇ ਸਵਾਲ ਉਠਾਏ ਗਏ ਹਨ। ਐਫ਼.ਐਸ.ਐਸ.ਏ. ਆਈ. ਨੇ ਉਪਰੋਕਤ ਕੰਪਨੀਆਂ ਤੋਂ ਭੋਜਨ ਸੁਰੱਖਿਆ ਅਤੇ ਇਸ਼ਤਿਹਾਰਬਾਜ਼ੀ ਨਿਯਮਾਂ ਦੀ ਪਾਲਣਾ ਸੰਬੰਧੀ ਦਾਅਵਿਆਂ ਅਤੇ ਸਪੱਸ਼ਟੀਕਰਨਾਂ ਨੂੰ ਸਾਬਤ ਕਰਨ ਲਈ ਵਿਗਿਆਨਕ ਸਬੂਤ ਮੰਗੇ ਹਨ।
ਐਫ਼.ਐਸ.ਐਸ.ਏ. ਆਈ. ਦਾ ਕਹਿਣਾ ਹੈ ਕਿ ਉਸ ਦੀ ਜਾਂਚ ਦੌਰਾਨ ਨੇਸਲੇ ਇੰਡੀਆ, ਐਬਟ ਹੈਲਥਕੇਅਰ, ਨਿਊਟ੍ਰੀਸ਼ੀਆ ਇੰਟਰਨੈਸ਼ਨਲ, ਮੀਡ ਜੌਹਨਸਨ ਨਿਊਟ੍ਰੀਸ਼ਨ ਇੰਡੀਆ ਅਤੇ ਜ਼ਾਈਡਸ ਵਿੱਚ ਕੰਪਨੀਆਂ ਵੱਲੋਂ ਕੀਤੇ ਗਏ ਦਾਅਵਿਆਂ ਅਨੁਸਾਰ ਪੋਸ਼ਿਕ ਤੱਤ ਨਹੀਂ ਪਾਏ ਗਏ ਅਤੇ ਬੱਚਿਆਂ ਦੇ ਖਾਣ ਪੀਣ ਲਈ ਬਨਾਏ ਗਏ ਸਮਾਨ ਵਿੱਚ ਪੋਸ਼ਕ ਤੱਤਾਂ ਦੀ ਮਿਕਦਾਰ ਕੀਤੇ ਗਏ ਦਾਅਵਿਆਂ ਤੋਂ ਬਹੁਤ ਘੱਟ ਸੀ। ਇਸ ਕਾਰਨ ਐਫ਼.ਐਸ.ਐਸ.ਏ. ਆਈ. ਨੇ ਇਹਨਾਂ ਕੰਪਨੀਆਂ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।











Comments (0)