ਅਮਰੀਕਾ ਵਿਚ ਬਿੱਲੀ ਨੂੰ ਮਾਰਨ ਉਪਰੰਤ ਲੋਕਾਂ ਸਾਹਮਣੇ ਕੱਚੀ ਨੂੰ ਖਾ ਜਾਣ ਦੇ ਮਾਮਲੇ ਵਿਚ ਇਕ ਔਰਤ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪੁਲਿਸ ਵੱਲੋਂ ਓਹੀਓ ਵਿਚ ਇਕ ਔਰਤ ਨੂੰ ਇਕ ਬਿੱਲੀ ਨੂੰ ਮਾਰਨ ਉਪਰੰਤ ਉਸ ਨੂੰ ਲੋਕਾਂ ਸਾਹਮਣੇ ਕੱਚੀ ਨੂੰ ਖਾ ਜਾਣ ਦੇ ਮਾਮਲੇ ਵਿਚ ਗ੍ਰਿਫਤਾਰ ਕਰਨ ਦੀ ਰਿਪੋਰਟ ਹੈ। ਸਟਾਰਕ ਕਾਊਂਟੀ ਕੋਰਟ ਦੇ ਰਿਕਾਰਡ ਅਨੁਸਾਰ 27 ਸਾਲਾ ਔਰਤ ਵਿਰੁੱਧ ਪਸ਼ੂਆਂ ਪ੍ਰਤੀ ਬੇਰਹਿਮੀ ਵਰਤਣ ਦੇ ਦੋਸ਼ ਆਇਦ ਕੀਤੇ ਗਏ ਹਨ।
ਕੈਨਟਨ ਪੁਲਿਸ ਦਾ ਕਹਿਣਾ ਹੈ ਕਿ ਔਰਤ ਨੇ ਰਿਹਾਇਸ਼ੀ ਖੇਤਰ ਵਿਚ ਲੋਕਾਂ ਸਾਹਮਣੇ ਬਿੱਲੀ ਨੂੰ ਮਾਰਿਆ ਤੇ ਫਿਰ ਖਾਣਾ ਸ਼ੁਰੂ ਕਰ ਦਿੱਤਾ। ਜਾਂਚ ਰਿਪੋਰਟ ਅਨੁਸਾਰ ਜਦੋਂ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਔਰਤ ਦੇ ਹੱਥ ਵਿਚ ਬਿੱਲੀ ਸੀ ਜਿਸ ਦਾ ਸਿਰ ਕੁੱਚਲਿਆ ਹੋਇਆ ਸੀ ਤੇ ਉਹ ਉਸ ਨੂੰ ਖਾ ਰਹੀ ਸੀ। ਉਸ ਦੇ ਹੱਥ, ਪੈਰ ਤੇ ਮੂੰਹ ਖੂਨ ਨਾਲ ਲਿਬੜਿਆ ਹੋਇਆ ਸੀ। ਔਰਤ ਨੂੰ ਜ਼ਮਾਨਤ ਉਪਰ ਰਿਹਾਅ ਕਰ ਦਿੱਤਾ ਹੈ। ਉਸ ਦੀ ਅਗਲੀ ਸੁਣਵਾਈ ਸ਼ੁਕਰਵਾਰ ਨੂੰ ਹੋਵੇਗੀ। ਅਜੇ ਬਿੱਲੀ ਦੇ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
Comments (0)