12 ਸਾਲਾਂ ’ਚ ਪ੍ਰਧਾਨ ਮੰਤਰੀ ਮੋਦੀ ਨੇ 81 ਦੇਸ਼ਾਂ ਦੇ ਕੀਤੇ 183 ਦੌਰੇ

12 ਸਾਲਾਂ ’ਚ ਪ੍ਰਧਾਨ ਮੰਤਰੀ ਮੋਦੀ ਨੇ 81 ਦੇਸ਼ਾਂ ਦੇ ਕੀਤੇ 183 ਦੌਰੇ

ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰਿਆਂ ਸਬੰਧੀ ਨਵਾਂ ਸੱਚ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਦੀ ਦੇ ਜੂਨ 2014 ਤੋਂ ਜੁਲਾਈ 2026 ਤੱਕ ਵਿਦੇਸ਼ੀ ਦੌਰਿਆਂ ’ਤੇ 900 ਕਰੋੜ ਰੁਪਏ ਤੋਂ ਵੱਧ ਖ਼ਰਚ ਹੋਏ ਹਨ। ਵਿਦੇਸ਼ ਮੰਤਰਾਲੇ ਵੱਲੋਂ ਸੰਸਦ ਵਿੱਚ ਦਿੱਤੀ ਜਾਣਕਾਰੀ ਅਨੁਸਾਰ, ਇਸ ਦੌਰਾਨ ਮੋਦੀ ਨੇ 81 ਦੇਸ਼ਾਂ ਦੇ 183 ਦੌਰੇ ਕੀਤੇ।
ਸਾਲ 2025 ਵਿੱਚ ਇਨ੍ਹਾਂ ਦੌਰਿਆਂ ’ਤੇ ਸਭ ਤੋਂ ਵੱਧ 187.8 ਕਰੋੜ ਰੁਪਏ ਖ਼ਰਚ ਹੋਏ। ਮੋਦੀ ਸਭ ਤੋਂ ਵੱਧ 10 ਵਾਰ ਅਮਰੀਕਾ ਗਏ ਹਨ। ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਦੇ ਰਹਿਣ ਦਾ ਖ਼ਰਚ ਮੇਜ਼ਬਾਨ ਦੇਸ਼ ਚੁੱਕਦਾ ਹੈ, ਜਦਕਿ ਸੁਰੱਖਿਆ ਅਤੇ ਨਾਲ ਜਾਣ ਵਾਲੇ ਅਧਿਕਾਰੀਆਂ ਦਾ ਖ਼ਰਚ ਭਾਰਤ ਸਰਕਾਰ ਕਰਦੀ ਹੈ।